ਨੈਸ਼ਨਲ

ਦਿੱਲੀ ਕਮੇਟੀ ਮੈਂਬਰਾਂ ਨੇ ਸੰਗਤ ਦੀ ਹਾਜ਼ਿਰੀ ਵਿਚ ਗ੍ਰਿਹਮੰਤਰੀ ਅਮਿਤ ਸ਼ਾਹ ਅੱਗੇ ਪੰਥ ਦੇ ਗੰਭੀਰ ਮੁੱਦੇ ਕਿਉਂ ਨਹੀਂ ਚੁੱਕੇ..?  ਪੀਤਮਪੁਰਾ

ਮਨਪ੍ਰੀਤ ਸਿੰਘ ਖਾਲਸਾ/ ਕੌਮੀ ਮਾਰਗ ਬਿਊਰੋ | January 09, 2025 08:52 PM

ਨਵੀਂ ਦਿੱਲੀ - ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਮੌਕੇ ਦੇਸ਼ ਦੇ ਗ੍ਰਿਹਮੰਤਰੀ ਅਮਿਤ ਸ਼ਾਹ ਨੇ ਗੁਰੂਦੁਆਰਾ ਰਕਾਬ ਸਾਹਿਬ ਵਿਖ਼ੇ ਮਨਾਏ ਗਏ ਸਮਾਗਮ ਵਿਚ ਹਾਜ਼ਿਰੀ ਭਰੀ ਸੀ । ਇਸ ਮੌਕੇ ਕਮੇਟੀ ਪ੍ਰਬੰਧਕਾਂ ਵਲੋਂ ਜਦੋ ਓਹ ਸੰਗਤੀ ਰੂਪ ਵਿਚ ਹਾਜਿਰ ਸਨ ਉਨ੍ਹਾਂ ਮੂਹਰੇ ਸਿੱਖ ਪੰਥ ਦੇ ਕੌਈ ਵੀਂ ਮਸਲਾ ਨਹੀਂ ਚੁਕਿਆ ਗਿਆ ਮਗਰੋਂ ਫੋਕੀ ਸ਼ੋਹਰਤ ਲੈਣ ਲਈ ਅਖਬਾਰਾਂ ਵਿਚ ਲੰਮੇ ਚੋੜੇ ਬਿਆਨ ਲਗਵਾ ਦਿੱਤੇ ਕਿ ਅਸੀਂ ਗ੍ਰਿਹਮੰਤਰੀ ਕੋਲੋਂ ਪੰਥ ਲਈ ਬਹੁਤ ਮੰਗਾ ਮੰਗੀਆਂ ਹਨ ।

ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਦੇ ਸਕੱਤਰ ਜਨਰਲ ਅਤੇ ਯੂਥ ਅਕਾਲੀ ਦਲ ਦੀ ਕੌਰ ਕਮੇਟੀ ਦੇ ਮੈਂਬਰ ਸਰਦਾਰ ਜਸਮੀਤ ਸਿੰਘ ਪੀਤਮਪੁਰਾ ਨੇ ਮੀਡੀਆ ਨੂੰ ਜਾਰੀ ਕੀਤਾ ਇਕ ਬਿਆਨ ਰਾਹੀਂ ਕਿਹਾ ਕਿ ਇਹ ਸਰਕਾਰ ਦੀ ਚਾਪਲੂਸੀ ਕਰਣ ਵਿਚ ਇੰਨੇ ਆਤੂਰ ਹਨ ਕਿ ਗੁਰਦੁਆਰਾ ਰਕਾਬ ਸਾਹਿਬ ਜੀ ਦੀ ਸਟੇਜ ਤੋਂ ਬੰਦੀ ਸਿੰਘ, ਕਿਸਾਨਾਂ, ਹਵਾਈ ਯਾਤਰਾ ਰਾਹੀਂ ਕ੍ਰਿਪਾਨ ਤੇ ਲੱਗੀ ਪਾਬੰਦੀ ਅਤੇ ਕਮੇਟੀ ਅਧੀਨ ਚਲ ਰਹੇ ਸਕੂਲ ਜਿਨ੍ਹਾਂ ਦੇ ਆਰਥਿਕ ਹਾਲਾਤਾਂ ਕਰਕੇ ਅਦਾਲਤ ਅੰਦਰ ਕੇਸ ਚਲ ਰਹੇ ਹਨ ਲਈ ਮਦਦ ਸਮੇਤ ਹੋਰ ਬਹੁਤ ਸਾਰੇ ਸਿੱਖ ਪੰਥ ਦੇ ਗੰਭੀਰ ਮਸਲੇ ਹਨ ਉਨ੍ਹਾਂ 'ਚੋਂ ਇਕ ਵੀਂ ਨਹੀਂ ਬੋਲ ਸਕੇ । ਇਥੇ ਵਿਚਾਰ ਕਰਣਾ ਬਣਦਾ ਹੈ ਕਿ ਜੋ ਲੋਕ ਗ੍ਰਿਹਮੰਤਰੀ ਅਤੇ ਸੰਗਤ ਸਾਹਮਣੇ ਗੱਲ ਤਕ ਨਹੀਂ ਕਰ ਸਕੇ ਬੰਦ ਕਮਰਿਆ ਅੰਦਰ ਨੇਤਾ ਲੋਕਾਂ ਨਾਲ ਕਿਦਾਂ ਅੱਖਾਂ ਵਿਚ ਅੱਖ ਮਿਲਾ ਕੇ ਗੱਲ ਕਰਣ ਦੀ ਹਿੰਮਤ ਰੱਖਦੇ ਹੋਣਗੇ । ਇਕ ਪਾਸੇ ਇਹ ਦਿੱਲੀ ਏਅਰਪੋਰਟ ਦਾ ਨਾਮ ਬਦਲ ਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਨਾਮ ਤੇ ਕਰਣ ਦੀ ਮੰਗ ਕਰ ਰਹੇ ਹਨ ਪਰ ਓਸ ਥਾਂ ਤੇ ਸਿੱਖਾਂ ਦੀ ਕ੍ਰਿਪਾਨ ਤੇ ਲੱਗੀ ਪਾਬੰਦੀ ਬਾਰੇ ਗੱਲ ਕਰਦਿਆਂ ਇੰਨ੍ਹਾ ਦੇ ਸਾਹ ਸੁਕ ਰਹੇ ਸਨ । ਇੰਨ੍ਹਾ ਲੋਕਾਂ ਦੀ ਸਰਪ੍ਰਸਤੀ ਹੇਠ ਜਿੱਥੇ ਕਮੇਟੀ ਅਧੀਨ ਚਲ ਰਹੇ ਸਕੂਲਾਂ ਦੇ ਸਟਾਫ ਨੂੰ ਤਨਖਵਾਹ ਸਮੇਂ ਸਿਰ ਨਹੀਂ ਮਿਲ ਰਹੀ ਓਥੇ ਇੰਨ੍ਹਾ ਵਲੋਂ ਆਪ ਮੂਹਰੇ ਹੋ ਕੇ ਸਟਾਫ ਨੂੰ ਬਕਾਇਆ ਦੇਣ ਲਈ ਦਿੱਲੀ ਗੁਰਦੁਆਰਾ ਕਮੇਟੀ ਦੀ ਜਾਇਦਾਦ ਨੂੰ ਕੁਰਕ ਕਰਣ ਲਈ ਅਦਾਲਤ ਅੰਦਰ ਕਿਹਾ ਹੈ ਜੋ ਕਿ ਪੰਥ ਲਈ ਵਡੀ ਨਮੋਸ਼ੀ ਹੈ ।

Have something to say? Post your comment

 

ਨੈਸ਼ਨਲ

ਦਿੱਲੀ ਸਿੱਖ ਕਤਲੇਆਮ ਦੇ ਇਕ ਮਾਮਲੇ 'ਚ ਨਾਮਜਦ ਸੱਜਣ ਕੁਮਾਰ ਖ਼ਿਲਾਫ਼ 21 ਜਨਵਰੀ ਨੂੰ ਫ਼ੈਸਲਾ ਆਉਣ ਦੀ ਸੰਭਾਵਨਾ

ਚੋਣ ਕਮਿਸ਼ਨ ਨੂੰ ਮਿਲਣ ਤੋਂ ਬਾਅਦ ਕੇਜਰੀਵਾਲ ਕਿਹਾ ਜੇ ਕਾਰਵਾਈ ਨਾ ਕੀਤੀ ਗਈ ਤਾਂ ਲੋਕਤੰਤਰ ਦੀ ਹੱਤਿਆ ਹੋਵੇਗੀ

ਹਰਦੀਪ ਸਿੰਘ ਨਿੱਝਰ ਦੀ ਹੱਤਿਆ ਦੇ ਚਾਰ ਦੋਸ਼ੀਆ ਨੂੰ ਮਿਲੀ ਜ਼ਮਾਨਤ

ਭਾਜਪਾ ਸਰਕਾਰ ਨੇ ਜੀਐਸਟੀ ਨੂੰ 'ਗੱਬਰ ਸਿੰਘ ਟੈਕਸ' ਵਿੱਚ ਬਦਲ ਦਿੱਤਾ ਹੈ: ਸੁਪ੍ਰੀਆ ਸ਼੍ਰੀਨੇਤ

ਸਾਡੇ ਕੋਲ ਈਵੀਐਮ ਨਾਲ ਛੇੜਛਾੜ ਬਾਰੇ ਕੋਈ ਸਬੂਤ ਨਹੀਂ ਹੈ, ਪਰ ਇਹ ਪਾਰਦਰਸ਼ੀ ਨਹੀਂ: ਪ੍ਰਿਥਵੀਰਾਜ ਚਵਾਨ

ਦਿੱਲੀ ਚੋਣਾਂ ਵਿੱਚ ਸਮਾਜਵਾਦੀ ਪਾਰਟੀ ਤੋਂ ਬਾਅਦ ਤ੍ਰਿਣਮੂਲ ਕਾਂਗਰਸ ਨੇ ਵੀ ਆਮ ਆਦਮੀ ਪਾਰਟੀ ਦਾ ਕੀਤਾ ਸਮਰਥਨ

ਆਪ ਦਾ ਇਲਜ਼ਾਮ ਭਾਜਪਾ ਦਾ ਝੂਠ ਉਜਾਗਰ ਪੋਲ ਖੁੱਲਣ ਦਾ ਡਰ

ਮਹਾਰਾਸ਼ਟਰ ਰਾਜ ਪੰਜਾਬੀ ਸਾਹਿਤ ਅਕਾਦਮੀ ਦੇ ਚੇਅਰਮੈਨ ਸ੍ਰ ਮਲਕੀਤ ਸਿੰਘ ਬੱਲ ਤਖਤ ਪਟਨਾ ਸਾਹਿਬ ਵਿਖ਼ੇ ਹੋਏ ਸਨਮਾਨਿਤ

ਬੰਦੀ ਸਿੰਘਾ ਦੀ ਰਿਹਾਈ ਲਈ ਕੌਮੀ ਇਨਸਾਫ ਮੋਰਚੇ ਦੇ ਪ੍ਰਦਰਸ਼ਨ ਉੱਪਰ ਲਾਠੀ ਚਾਰਜ ਕਰਨਾ ਜੁਲਮ-ਅਖੰਡ ਕੀਰਤਨੀ ਜੱਥਾ

ਬੰਦੀ ਸਿੰਘਾਂ ਦੀ ਰਿਹਾਈ ਲਈ ਲਗੇ ਮੋਰਚੇ ਦੇ ਇਕੱਠ ਉਤੇ  ਸਰਕਾਰ ਵਲੋਂ ਕੀਤੇ ਲਾਠੀਚਾਰਜ ਦੀ ਸਖ਼ਤ ਨਿਖੇਧੀ: ਸਰਨਾ